ਦਸਮ ਪਾਤਸ਼ਾਹ ਗੁਰੁ
ਗੋਬਿੰਦ ਸਿੰਘ
ਦਸਮ ਪਾਤਸ਼ਾਹੀ ਗੁਰੁ
ਗੋਬਿੰਦ ਸਿੰਘ ਜਿਨਾਂ
ਨੇ ਦੇਸ਼ ਅਤੇ
ਕੌਮ ਦੀ ਰੱਖਿਆ
ਲਈ ਆਪਣਾ ਸਭ ਕੁਝ ਨਿਊਛਾਵਰ
ਕਰ ਦਿੱਤਾ ....ਦਸਮ ਪਾਤਸ਼ਾਹ
ਗੁਰੂ ਗੋਬਿੰਦ ਸਿੰਘ
ਜੀ ਦਾ ਜਨਮ
ਬਿਹਾਰ ਦੇ ਪਟਨਾ ਸਾਹਿਬ
'ਚ ਦਸੰਬਰ ਸੋਲਾਂ
ਸੌ ਛਿਆਹਠ ਈਸਵੀ
ਨੂੰ ਹੋਇਆ ਸੀ
....ਸਰਹੰਦ ਨਜ਼ਦੀਕ ਪੈਂਦੇ ਪਿੰਡ
ਘੜਾਮ 'ਚ ਇੱਕ
ਸੂਫੀ ਫਕੀਰ ਭੀਖਣ
ਸ਼ਾਹ ਜੀ ਜੋ
ਇੱਕ ਰਾਤ ਨੂੰ
ਪ੍ਰਭੂ ਚਰਨਾਂ 'ਚ ਆਪਣੀ
ਲਿਵ ਨੂੰ ਲਗਾਈ
ਬੈਠੇ ਸਨ ਉਨਾਂ
ਨੇ ਅੰਤਰ ਧਿਆਨ
ਹੋ ਕੇ ਵੇਖਿਆ
ਕਿ ਇੱਕ ਸੁੰਦਰ ਜੋਤੀ ਇਸ
ਸੰਸਾਰ 'ਤੇ ਪ੍ਰਕਾਸ਼ਮਾਨ
ਹੋ ਰਹੀ ਹੈ
ਤਾਂ ...ਉਨਾਂ ਨੇ
ਤੁਰੰਤ ਉਸ ਜੋਤੀ
ਪੁੰਜ ਵੱਲ ਸੱਜ਼ਦਾ ਕੀਤਾ
ਅਤੇ ਫੈਸਲਾ ਕੀਤਾ
ਕਿ ਉਹ ਉਸ
ਜੋਤੀ ਪੁੰਜ ਦੇ
ਦਰਸ਼ਨ ਕਰਨ ਲਈ
ਜ਼ਰੂਰ ਜਾਣਗੇ ....ਸਵੇਰੇ ਜਦੋਂ
ਪੀਰ ਸਾਹਿਬ ਦੇ
ਮੁਰੀਦਾਂ ਨੇ ਪੀਰ
ਸਾਹਿਬ ਨੂੰ ਸੱਜ਼ਦਾ
ਪੱਛਮ ਦਿਸ਼ਾ ਵੱਲ ਨਾ
ਕਰਕੇ ਉਲਟ ਦਿਸ਼ਾ
ਵੱਲ ਕਰਨ ਬਾਰੇ
ਪੁੱਛਿਆ ਤਾਂ ਉਨਾਂ
ਨੇ ਕਿਹਾ ਕਿ
ਇੱਕ ਮਹਾਨ ਵਿਭੂਤੀ ਇਸ ਸੰਸਾਰ
'ਤੇ ਪ੍ਰਕਾਸ਼ਮਾਨ ਹੋ
ਰਹੀ ਸੀ ਤਾਂ
ਉਹ ਉਸ ਪਾਸੇ
ਵੱਲ ਸੱਜ਼ਦਾ ਕਿਉਂ ਨਾ
ਕਰਦੇ ....ਉਸ ਤੋਂ
ਬਾਅਦ ਉਨਾਂ ਨੇ
ਫੈਸਲਾ ਕੀਤਾ ਕਿ
ਉਹ ਇਸ ਮਹਾਨ
ਜੋਤੀ ਪੁੰਜ ਦੇ ਦਰਸ਼ਨ
ਕਰਨ ਜ਼ਰੂਰ ਜਾਣਗੇ
...ਇਸ ਤੇ ਗੁਰੂ
ਸਾਹਿਬ ਦੇ ਮੁਰੀਦਾਂ
ਨੇ ਕਿਹਾ ਕਿ
ਉਹ ਵੀ ਉਸ ਮਹਾਨ
ਜੋਤੀ ਦੇ ਦਰਸ਼ਨ
ਕਰਨ ਜ਼ਰੂਰ ਜਾਣਗੇ
,,,,ਪੀਰ ਸਾਹਿਬ ਨੇ
ਆਪਣੀ ਦਿਵਯ ਦ੍ਰਿਸ਼ਟੀ ਅਤੇ
ਅੰਤਰ ਧਿਆਨ ਹੋ
ਕੇ ਉਸ ਸਥਾਨ
ਦਾ ਪਤਾ ਲਗਾਇਆ
ਅਤੇ ਪਟਨਾ ਸਾਹਿਬ
ਵੱਲ ਨੂੰ ਚਾਲੇ ਪਾਏ
.... ਜਦੋਂ ਪੀਰ ਸਾਹਿਬ
ਪਟਨਾ ਸਾਹਿਬ ਪਹੁੰਚੇ
ਤਾਂ ਬਾਲ ਗੋਬਿੰਦ
ਇੱਕ ਮਹੀਨੇ ਤੋਂ ਜ਼ਿਆਦਾ
ਦੇ ਹੋ ਚੁੱਕੇ
ਸਨ ...ਪੀਰ ਸਾਹਿਬ
ਨੇ ਗੁਰੂ ਗੋਬਿੰਦ
ਸਿੰਘ ਜੀ ਦੇ
ਘਰ ਸੁਨੇਹਾ ਭੇਜਿਆ ਕਿ
ਉਹ ਗੁਰੂ ਸਾਹਿਬ
ਦੇ ਦਰਸ਼ਨ ਕਰਨ
ਆਏ ਹਨ ਤਾਂ
ਗੁਰੂ ਸਾਹਿਬ ਦੇ
ਮਾਮਾ ਕਿਰਪਾਲ ਚੰਦ ਜੀ
ਨੇ ਕਿਹਾ ਕਿ
ਬਾਲ ਗੋਬਿੰਦ ਅਜੇ
ਬਹੁਤ ਛੋਟੇ ਨੇ
...ਅਤੇ ਸਰਦੀ ਕਾਰਨ
ਉਹ ਉਨਾਂ ਨੂੰ ਬਾਹਰ
ਨਹੀਂ ਲਿਆ ਸਕਦੇ
...ਪਰ ਭੀਖਣ ਸ਼ਾਹ
ਨੇ ਕਿਹੈ ਕਿ
ਉਹ ਬਾਲ ਗੋਬਿੰਦ
ਦੇ ਦਰਸ਼ਨ ਕੀਤੇ ਬਗੈਰ
ਨਹੀਂ ਜਾਣਗੇ ...ਅਤੇ
ਉਨਾਂ ਚਿਰ ਅੰਨ
ਜਲ ਨਹੀਂ ਖਾਣਗੇ
...ਜਿਨਾਂ ਚਿਰ ਉਨਾਂ ਨੂੰ
ਬਾਲ ਗੋਬਿੰਦ ਦੇ
ਦਰਸ਼ਨ ਨਹੀਂ ਹੁੰਦੇ
... ਇਸ ਤੇ ਬਾਲ
ਗੋਬਿੰਦ ਸਾਹਿਬ ਦੇ ਦਰਸ਼ਨ ਕਰਵਾਉਣ
ਲਈ ਉਨਾਂ ਨੇ
ਮਾਮਾ ਜੀ ਰਾਜ਼ੀ
ਹੋ ਗਏ ... ਅਤੇ ਪੀਰ
ਸਾਹਿਬ ਨੂੰ ਅਗਲੇ
ਦਿਨ ਆਉਣ ਲਈ ਕਿਹਾ
.... ਇਸੇ ਦੌਰਾਨ ਪੀਰ
ਭੀਖਣ ਸ਼ਾਹ ਜੀ
ਨੇ ਕਿ ਬਾਲ
ਗੋਬਿੰਦ ਹਿੰਦੂਆਂ ਦੇ ਪੱਖਧਰ ਹੋਣਗੇ
ਜਾਂ ਫਿਰ ਮੁਲਸਮਾਨਾਂ
ਦੇ .... ਇਸ ਗੱਲ
ਦੀ ਪਰਖ ਕਰਨ
ਲਈ ਪੀਰ ਭੀਖਣ
ਸ਼ਾਹ ਜੀ ਨੇ ਦੋ
ਕਸੋਰੇ ਗੁਰੂ ਗੋਬਿੰਦ
ਸਿੰਘ ਜੀ ਅੱਗੇ
ਕੀਤੇ ...ਜਿਸ 'ਚ
ਇੱਕ 'ਚ ਦੁੱਧ
ਸੀ ਅਤੇ ਦੂਜੇ 'ਚ
ਪਾਣੀ....ਜੇ ਬਾਲ
ਗੋਬਿੰਦ ਦੁੱਧ ਵਾਲੇ
ਕੁਲਹੜ 'ਤੇ ਹੱਥ
ਰੱਖਣਗੇ ਤਾਂ ਉਹ ਹਿੰਦੂਆਂ ਦੇ
ਪੱਖਧਰ ਹੋਣਗੇ ਅਤੇ
ਜੇ ਪਾਣੀ ਵਾਲੇ
ਕੁਲਹੜ 'ਤੇ ਹੱਥ
ਰੱਖਣਗੇ ਤਾਂ ਹਿੰਦੂਆਂ ਦੇ ਪੱਖਧਰ
ਹੋਣਗੇ ...ਜਦੋਂ ਗੁਰੂ
ਸਾਹਬ ਜੀ ਦੇ
ਮਾਮਾ ਕ੍ਰਿਪਾਲ ਚੰਦ
ਨੇ ਬਾਲ ਗੋਬਿੰਦ ਦੇ ਦਰਸ਼ਨ
ਪੀਰ ਸਾਹਿਬ ਨੂੰ
ਕਰਵਾਏ ਤਾਂ ਬਾਲ
ਗੋਬਿੰਦ ਜੀ ਨੇ
ਦੋਨਾਂ ਕੁਲਹੜਾਂ ਤੇ
ਹੱਥ ਰੱਖ ਦਿੱਤੇ ...ਤਾ
ਬਾਲ ਗੋਬਿੰਦ ਜੀ
ਨੇ ਦੋਨੇਂ ਹੱਥ
ਕੱਢ ਕੇ ਦੋਨਾਂ
ਕੁਲਹੜਾ 'ਤੇ ਰੱਖ ਦਿੱਤੇ ...ਜਿਸਦਾ
ਭਾਵ ਸੀ ਕਿ
ਉਹ ਸਾਰੇ ਧਰਮਾਂ
ਦੇ ਸਾਂਝੇ ਰਹਿਬਰ
ਨੇ ....ਇਸ ਤਰਾਂ
ਪੀਰ ਸਾਹਿਬ ਬਾਲ ਗੋਬਿੰਦ
ਦੇ ਦਰਸ਼ਨ ਕਰਕੇ
ਵਾਪਸ ਚਲੇ ਗਏ
.....ਗੁਰੂ ਗੋਬਿੰਦ ਸਿੰਘ ਜੀ
ਦਾ ਬਾਲ ਰੂਪ
ਬਹੁਤ ਮਨਮੋਹਣਾ ਸੀ
...ਇਸੇ ਤਰਾਂ ਰਾਣੀ
ਵਿਸ਼ੰਭਰਾ ਜਿਸਦੇ ਘਰ ਕੋਈ
ਔਲਾਦ ਨਹੀਂ ਸੀ
....ਜਦੋਂ ਉਹ ਬਾਲ
ਗੋਬਿੰਦ ਨੂੰ ਦੇਖਦੀ
ਤਾਂ ਉਸਦਾ ਮਨ
ਭਰ ਆਉਂਦਾ ਅਤੇ ਉਸਦਾ
ਮਨ ਗੋਬਿੰਦ ਰਾਏ
ਨੂੰ ਵੇਖਣ ਲਈ
ਲੋਚਦਾ ਰਹਿੰਦਾ ...ਔਲਾਦ
ਪਾਉਣ ਲਈ ਉਹ ਪੰਡਤ ਸ਼ਿਵਦੱਤ
ਕੋਲ ਪਹੁੰਚੀ ਅਤੇ
ਆਪਣੀ ਬਿਰਥਾ ਸੁਣਾਈ
.... ਇੱਕ ਦਿਨ ਰਾਣੀ
ਵਿਸ਼ੰਭਰਾ ਆਪਣੇ ਪਤੀ ਫਤਿਹਚੰਦ
ਨੂੰ ਲੈ ਕੇ
ਗੰਗਾ ਦੇ ਘਾਟ
'ਤੇ ਪੰਡਤ ਸ਼ਿਵਦੱਤ
ਕੋਲ ਪਹੁੰਚੀ ... ਰਾਣੀ ਵਿਸ਼ੰਭਰਾ
ਨੇ ਆਪਣੀ ਬਿਰਥਾ
ਪੰਡਤ ਸ਼ਿਵਦੱਤ ਨੂੰ
ਸੁਣਾਈ ,....ਅਤੇ ਜੋਤਸ਼
ਵਿੱਦਿਆ ਰਾਹੀਂ ਇਹ ਦੱਸਣ
ਦੀ ਗੁਜ਼ਾਰਿਸ਼ ਕੀਤੀ
ਕਿ ਉਸਦੀ ਕੁੱਖ
ਕਦੋਂ ਹਰੀ ਹੋਵੇਗੀ....ਪੰਡਤ ਸ਼ਿਵਦੱਤ ਜੀ
ਨੇ ਬਹੁਤ ਧਿਆਨ
ਨਾਲ ਵੇਖਿਆ ਅਤੇ
ਦੱਸਿਆ ਕਿ ਉਸਦੀ
ਕਿਸਮਤ 'ਚ ਔਲਾਦ
ਦਾ ਸੁੱਖ ਨਹੀਂ ਹੈ.... ਜਿਸ ਤੇ
ਰਾਣੀ ਉਦਾਸ ਹੋ
ਗਈ .... ਇਸਦੇ ਨਾਲ
ਹੀ ਪੰਡਤ ਸ਼ਿਵਦੱਤ
ਨੇ ਕਿਹਾ ਕਿ ਜੇ
ਨੌਵੀਂ ਦਾ ਪੁੱਤਰ
ਗੋਬਿੰਦ ਰਾਏ ਜੋ
ਅਜੇ ਬਾਲ ਉਮਰੇ
ਹੈ ...ਉਹ ਜੇ
ਤੁਹਾਡੀ ਅਰਦਾਸ ਸੁਣ ਲੈਂਦੇ
ਨੇ ਤਾਂ ਤੁਹਾਨੂੰ
ਪੁੱਤਰ ਦੀ ਦਾਤ
ਮਿਲ ਸਕਦੀ ਏ
...ਕਿਉਂਕਿ ਉਹ ਬਾਲ ਰੂਪ 'ਚ
ਪੂਰਨ ਪੁਰਖ ਹਨ
...ਇਹ ਸੁਣ ਕੇ
ਫਤਿਹਚੰਦ ਨੇ ਸਵਾਲ
ਕੀਤਾ ਕਿ ਤੁਹਾਨੂੰ
ਕਿਵੇਂ ਪਤਾ ਹੈ ਕਿ
ਉਹ ਬਾਲਕ ਪੂਰਨ
ਪੁਰਖ ਹੈ ਤਾਂ
ਇਸ ਤੇ ਪੰਡਤ
ਸ਼ਿਵਦੱਤ ਜੀ ਨੇ
ਕਿਹੈ ਕਿ ਉਹ ਸ਼ੁੱਧ ਰਾਮ
ਭਗਤ ਨੇ ਅਤੇ
ਅਤੇ ਜਦੋਂ ਉਹ
ਉਨਾਂ ਦੀ ਅਰਾਧਨਾ
ਕਰਦੇ ਨੇ ਤਾਂ
ਇਹੀ ਬਾਲਕ ਉਨਾਂ ਦੇ ਧਿਆਨ
'ਚ ਰਾਮ ਰੂਪ
'ਚ ਜ਼ਾਹਰ ਹੋ
ਜਾਂਦਾ ਏ .... ਉਹ ਬਾਲਕ
ਆਮ ਬਾਲਕ ਨਹੀਂ
ਬਲਕਿ ਪੁਰਸ਼ੋਤਮ ਰਾਮ ਹੀ
ਨੇ ....ਇਸ ਤਰਾਂ
ਇਹ ਰਾਣੀ ਵਿਸ਼ੰਭਰਾ
'ਤੇ ਉਨਾਂ ਦੇ
ਪਤੀ ਇੱਕ ਨਵੀਂ ਆਸ ਨਾਲ
ਘਰ ਪਰਤਦੇ ਨੇ
...ਇੱਕ ਦਿਨ ਇਸੇ
ਤਰਾਂ ਰਾਣੀ ਵਿਸ਼ੰਭਰਾ
ਨੇ ਮਨ ਹੀ
ਮਨ ਬਾਲ ਗੋਬਿੰਦ ਦੀ
ਮਨਮੋਹਣੀ ਸੂਰਤ ਦਾ
ਧਿਆਨ ਕਰਕੇ ਪ੍ਰਭੂ
ਚਰਨਾਂ 'ਚ ਅਰਦਾਸ
ਸ਼ੁਰੂ ਕੀਤੀ .... ਉਸਦੇ ਕੰਨਾਂ
'ਚ ਇਕ ਅਵਾਜ਼
ਗੂੰਜੀ ਕਿ ਮਾਂ
ਮੈਨੂੰ ਭੁੱਖ ਲੱਗੀ
....ਤੇ ਦੋ ਛੋਟੀਆਂ ਬਾਹਾਂ ਰਾਣੀ
ਵਿਸ਼ੰਭਰਾ ਦੇ ਗਲ
'ਚ ਬਾਲ ਗੋਵਿੰਦ
ਜੀ ਨੇ ਪਾ
ਦਿੱਤੀਆਂ ...ਅਤੇ ਪਲਕ ਝਪਕਦਿਆਂ ਹੀ
ਰਾਣੀ ਵਿਸ਼ੰਭਰਾ ਦੀ
ਗੋਦ 'ਚ ਜਾ
ਬੈਠੇ ... ਆਪਣੀ ਕਲਪਨਾ
ਸਕਾਰ ਹੁੰਦਿਆਂ ਵੇਖ ਕੇ
ਰਾਣੀ ਵਿਸ਼ੰਭਰਾ ਆਤਮ
ਵਿਭੋਰ ਹੋ ਗਈ
ਅਤੇ ਬਾਲ ਗੋਬਿੰਦ
ਦੀ ਮਮਤਾ 'ਚ
ਲੀਨ ਹੋ ਗਈ.... ਇਸ ਤਰਾਂ
ਗੁਰੂ ਗੋਬਿੰਦ ਸਿੰਘ
ਹਰ ਰੋਜ਼ ਰਾਣੀ
ਵਿਸ਼ੰਭਰਾ ਨੂੰ ਦਰਸ਼ਨ
ਦੇਣ ਲਈ ਆਉਂਦੇ ਸਨ
...ਗੁਰੂ ਗੋਬਿੰਦ ਸਿੰਘ
ਜੀ ਬਚਪਨ ਤੋਂ
ਹੀ ਮੋਹ ਮਾਇਆ ਤੋਂ ਦੂਰ
ਸਨ ...ਉਨਾਂ ਨੇ
ਆਪਣੇ ਮਨ ਚੋਂ
ਦੁਨਿਆਵੀਂ ਚੀਜ਼ਾਂ ਦਾ
ਮੋਹ ਤਿਆਗ ਦਿੱਤਾ
ਸੀ ... ਇਸੇ ਤਰਾਂ
ਜਦੋਂ ਸੰਗਤਾਂ ਨੇ
ਗੁਰੂ ਸਾਹਿਬ ਲਈ
ਦੋ ਸੋਨੇ ਦੇ
ਕੰਗਨ ਲਿਆਂਦੇ ਤਾਂ ਗੁਰੂ ਸਾਹਿਬ
ਜੀ ਦੀ ਮਾਤਾ
ਨੇ ਦੋਵੇਂ ਕੰਗਨ
ਉਨਾਂ ਦੇ ਦੋਵਾਂ
ਹੱਥਾਂ 'ਚ ਪਾ
ਦਿੱਤੇ ....ਪਰ ਆਪ
ਜਦੋਂ ਆਪਣੇ ਬਾਲ
ਸਾਥੀਆਂ ਨਾਲ ਖੇਡਣ
ਗਏ ਤਾਂ ਉਥੇ ਬੱਚੇ
ਨਦੀ 'ਚ ਮਿੱਟੀ
ਦੇ ਢੇਲੇ ਅਤੇ ਪੱਥਰ
ਸੁੱਟ ਕੇ ਖੇਡ
ਰਹੇ ਸਨ ...ਪਰ
ਆਪ ਦੇ ਹੱਥ
'ਚ ਕੋਈ ਪੱਥਰ
ਨਹੀਂ ਸੀ ....ਜਿਸ ਤੋਂ
ਬਾਅਦ ਆਪ ਨੇ
ਆਪਣੇ ਹੱਥ ਚੋਂ
ਸੋਨੇ ਦਾ ਕੰਗਨ
ਉਤਾਰ ਕੇ ਨਦੀ
'ਚ ਉਛਾਲ ਦਿੱਤਾ ,,,,ਜਦੋਂ ਗੁਰੂ
ਸਾਹਿਬ ਘਰ ਪਰਤੇ
ਉਨਾਂ ਦੇ ਹੱਥ
ਖਾਲੀ ਦੇਖ ਕੇ
ਮਾਤਾ ਜੀ ਨੇ ਉਨਾਂ ਤੋਂ
ਕੰਗਨ ਬਾਰੇ ਪੁੱਛਿਆ
ਤਾਂ ਆਪ ਜੀ
ਨੇ ਮਾਤਾ ਜੀ
ਨੂੰ ਆਪਣੇ ਨਾਲ
ਲੈ ਕੇ ਚਲੇ
ਗਏ ...ਅਤੇ ਕਿਹਾ
ਕਿ ਆਉ ਮੈਂ
ਤੁਹਾਨੂੰ ਦੱਸਦਾ ਹਾਂ
ਕਿ ਕੰਗਨ ਕਿੱਥੇ
ਸੁੱਟਿਆ ਹੈ,,,ਜਿਸ ਤੋਂ ਬਾਅਦ
ਗੁਰੂ ਸਾਹਿਬ ਮਾਤਾ
ਜੀ ਨੂੰ ਲੈ
ਕੇ ਨਦੀ ਕਿਨਾਰੇ
ਪਹੁੰਚੇ ...ਜਿੱਥੇ ਮਾਤਾ
ਜੀ ਨੇ ਫਿਰ ਪੁੱਛਿਆ
ਕਿ ਪੁੱਤਰ ਤੰੂੰ
ਕੰਗਨ ਕਿੱਥੇ ਸੁੱਟਿਐ
ਹੈ ਤਾਂ ਗੁਰੂ
ਸਾਹਿਬ ਨੇ ਆਪਣਾ ਦੂਜਾ ਕੰਗਨ
ਵੀ ਉਤਾਰ ਕੇ
ਨਦੀ 'ਚ ਸੁੱਟਦਿਆਂ
ਕਿਹਾ ਕਿ ਮਾਤਾ
ਜੀ ਮੈਂ ਇਸਨੂੰ
ਇੱਥੇ ਨਦੀ 'ਚ ਸੁੱਟਿਆ
ਸੀ ਤਾਂ ਮਾਤਾ
ਜੀ ਬਾਲ ਗੋਬਿੰਦ
ਦੇ ਇਸ ਨਿਰਸਵਾਰਥ
ਅਤੇ ਭੋਲਪੁਣੇ ਨੂੰ
ਦੇਖ ਕੇ ਮੁਸਕਰਾ ਪਏ
ਅਤੇ ਬਾਲ ਗੋਬਿੰਦ
ਜੀ ਨੂੰ ਗਲ
ਨਾਲ ਲਾ ਲਿਆ
.... ਬਾਲ ਗੋਬਿੰਦ ਜੀ ਬਚਪਨ
'ਚ ਹੋਰਨਾਂ ਬੱਚਿਆ
ਵਾਂਗ ਸ਼ਰਾਰਤੀ ਸਨ
...ਪਰ ਉਨਾਂ ਦੀਆਂ
ਸ਼ਰਾਰਤਾਂ ਵਿੱਚ ਵੀ ਲੋਕਾਂ
ਦੀ ਭਲਾਈ ਹੀ
ਛਿਪੀ ਹੁੰਦੀ ਸੀ
... ਜਦੋਂ ਇਲਾਕੇ ਦੀਆਂ
ਔਰਤਾਂ ਖੂਹ ਤੋਂ ਪਾਣੀ ਭਰਨ
ਲਈ ਜਾਂਦੀਆਂ ਸਨ
....ਤਾਂ ਆਪ ਉਨਾਂ
ਦੇ ਘੜਿਆਂ 'ਤੇ
ਗੁਲੇਲਾਂ ਨਾਲ ਨਿਸ਼ਾਨੇ ਲਗਾ ਕੇ
ਘੜਿਆਂ ਨੂੰ ਤੋੜ
ਦਿੰਦੇ ...ਜਿਸਦੀ ਸ਼ਿਕਾਇਤ
ਉਨਾਂ ਦੀ ਮਾਤਾ
ਜੀ ਕੋਲ ਔਰਤਾਂ
ਨੇ ਕੀਤੀ ...ਜਿਸ ਤੋਂ
ਬਾਅਦ ਮਾਤਾ ਜੀ
ਨੇ ਉਨਾਂ ਨੂੰ
ਪਿੱਤਲ ਦੀਆਂ ਗਾਗਰਾਂ
ਦਿੱਤੀਆਂ ...ਇਸ ਤਰਾਂ ਗੁਰੂ
ਸਾਹਿਬ ਦੀਆਂ ਸ਼ਰਾਰਤਾਂ
'ਚ ਵੀ ਭਲਾਈ
ਛਿਪੀ ਹੁੰਦੀ ਸੀ
...